ਨਵੀਂ ਦਿੱਲੀ — ਛੋਟੇ ਬੱਚਿਆਂ ਨੂੰ ਚੌਕਲੇਟ ਖਾਣਾ ਬਹੁਤ ਹੀ ਪਸੰਦ ਹੁੰਦਾ ਹੈ ਪਰ ਇਕ ਇਸ ਤਰ੍ਹਾਂ ਦੀ ਲੜਕੀ ਹੈ ਜਿਸ ਸੋਫਾ ਅਤੇ ਦਰੀ ਖਾਣਾ ਵੀ ਚੰਗਾ ਲੱਗਦਾ ਹੈ। ਜੀ ਹਾਂ, 6 ਸਾਲ ਦੀ ਕੁੜੀ ਰੋਜ਼ ਆਪਣਾ ਇਕ ਖਿਡੌਣਾ ਖਾ ਜਾਂਦੀ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਬੱਚੇ ਨੂੰ ਇਸ ਤਰ੍ਹਾਂ ਦੀਆਂ ਚੀਜ਼ਾ ਖਾਣਾ ਕਿਉਂ ਪਸੰਦ ਹੈ। ਆਓ ਜਾਣਦੇ ਹਾਂ ਇਸ ਦਾ ਕਾਰਣ
ਇਹ ਛੋਟੀ ਜਿਹੀ ਕੁੜੀ 'ਚਾਰਲੋਟ ਕੁਕ ਪਿਕਾ' ਨਾਮ ਦੀ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ਦੇ ਨਾਲ ਪੀੜਤ ਲੋਕ ਅਜੀਬ ਚੀਜ਼ਾ ਖਾਂਦੇ ਹਨ। ਇਹ ਲੋਕ ਕੱਚੇ ਚਾਵਲ, ਚਾਦਰ, ਚੂਨਾ ਅਤੇ ਸੋਫਾ ਵਰਗੀਆਂ ਚੀਜ਼ਾਂ ਖਾਣ ਦੇ ਸ਼ੌਕੀਣ ਹੁੰਦੇ ਹਨ। ਇਨ੍ਹਾਂ ਲੋਕਾਂ ਨੂੰ ਇਹ ਚੀਜ਼ਾਂ ਖਾਣ ਦੀ ਤਲਬ ਰਹਿੰਦੀ ਹੈ। ਇਹ ਬੱਚੀ ਹਮੇਸ਼ਾ ਆਪਣੇ ਖਿਡੌਣੇ ਖਾ ਜਾਂਦੀ ਹੈ। ਚਾਰਲੋਟ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਚਾਰਲੋਟ ਇਕ ਸਾਲ ਦੀ ਸੀ ਤਾਂ ਉਸ ਦੀ ਇਸ ਬੀਮਾਰੀ ਦੇ ਬਾਰੇ ਪਤਾ ਲੱਗਾ ਸੀ। ਜਾਂਚ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਉਸ ਆਇਰਨ ਦੀ ਕਮੀ ਹੈ। ਪਰ ਸਾਲਾਂ ਦੇ ਇਲਾਜ ਤੋਂ ਬਾਅਦ ਵੀ ਉਸਨੇ ਸੋਫਾ ਅਤੇ ਦਰੀਆਂ ਖਾਣੀਆਂ ਬੰਦ ਨਹੀਂ ਕੀਤੀਆਂ।
ਇਹ ਹਨ ਦੁਨੀਆਂ ਦੀਆਂ ਅਜੀਬੋ-ਗਰੀਬ 'ਏਅਰ-ਲਾਈਨਜ਼'
NEXT STORY